Monday, October 10, 2016

ਗਗਨੇਜਾ ਜੀ ਨੂੰ ਕਿਸੇ ਵੀ ਸਿਆਸੀ ਵਿਵਾਦ ਦਾ ਹਿੱਸਾ ਨਾ ਬਣਾਓ

ਗਨੇਜਾ ਜੀ ਨੂੰ ਕਿਸੇ ਵੀ ਸਿਆਸੀ ਵਿਵਾਦ ਦਾ ਹਿੱਸਾ ਨਾ ਬਣਾਓ
ਬ੍ਰਿਗੇਡੀਅਰ ਜਗਦੀਸ ਗਗਨੇਜਾ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਸਨ, ਮੇਰੇ ਲਈ ਤਾਂ ਉਹ ਮਾਰਗ ਦਰਸਕ ਦੀ ਤਰ੍ਹਾਂ ਸਨ| ਪ੍ਰਮਾਤਮਾਂ ਉਨ੍ਹਾਂ ਦੀ ਰੂਹ ਨੂੰ ਸਾਂਤੀ ਦੇਵੇ ਇਹੀ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ| ਉਨ੍ਹਾਂ ਦੇ ਕਾਤਲਾਂ ਨੂੰ ਜਲਦ-ਜਲਦ ਤੋਂ ਸਜਾ ਮਿਲੇ, ਇਸ ਲਈ ਕੋਸਿਸ ਜਾਰੀ ਰੱਖਣੀ ਚਾਹੀਦੀ ਹੈ| ਉਹ ਹੁਣ ਸਾਨੂੰ ਸਾਰਿਆਂ ਨੂੰ ਛੱਡ ਕੇ ਜਾ ਚੁੱਕੇ ਹਨ, ਇਸ ਲਈ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਿਆਸੀ ਵਿਵਾਦ ਵਿੱਚ ਨਹੀਂ ਘੜੀਸਣਾ ਚਾਹੀਦਾ| ਜਿੱਥੋਂ ਤੱਕ ਰਾਸਟਰੀ ਸਵੈਮ ਸੇਵਕ ਸੰਘ ਦਾ ਸਵਾਲ ਹੈ , ਇੱਥੇ ਸਾਰੇ ਹੀ ਆਗੂਆਂ ਨੂੰ ਆਪਣੀ ਰਾਏ ਰੱਖਣ ਦਾ ਖੁੱਲਾ ਮੰਚ ਦਿੱਤਾ ਜਾਂਦਾ ਹੈ| ਸੰਘ ਕਿਸੇ ਇੱਕ ਵਿਅਕਤੀ ਜਾਂ ਧੜ੍ਹੇ ਦੀ ਸੋਚ ਨੂੰ ਲੈ ਕੇ ਫੈਸਲੇ ਨਹੀਂ ਲੈਂਦਾ| ਜੋ ਵੀ ਫੈਸਲਾ ਹੁੰਦਾ ਹੈ, ਉਹ ਲੰਬੀ ਵਿਚਾਰ ਚਰਚਾ ਅਤੇ ਸਰਬਸਾਂਝੀ ਰਾਏ ਨਾਲ ਹੁੰਦਾ ਹੈ| ਇਸ ਵਿੱਚ ਅਕਾਲੀ ਭਾਜਪਾ ਗਠਜੋੜ ਨੂੰ ਕਾਇਮ ਰੱਖਣਾ ਵੀ ਸਾਮਲ ਹੈ| ਮੈਂ ਸਮਝਦਾ ਹਾਂ ਕਿ ਅਕਾਲੀ- ਭਾਜਪਾ ਗਠਜੋੜ ਸਿਰਫ ਰਾਜਨੀਤਕ ਗਠਜੋੜ ਨਹੀਂ ਹੈ| ਇਹ ਪੰਜਾਬ ਵਿੱਚ ਭਾਈਚਾਰਕ ਸਾਂਝ ਅਤੇ ਛੋਟੇ-ਮੋਟੇ ਮਤਭੇਦ ਭੁਲਾ ਕੇ ਅਮਨ ਸਾਂਤੀ ਤੇ ਤਰੱਕੀ ਲਈ ਰਲ ਕੇ ਹੰਭਲਾ ਮਾਰਨ ਦਾ ਮੰਚ ਹੈ| ਮੇਰੀ ਇਹ ਨਵਜੋਤ ਕੌਰ ਸਿੱਧੂ ਸਣੇ ਸਾਰੇ ਹੀ ਸਿਆਸੀ ਆਗੂਆਂ ਨੂੰ ਅਪੀਲ ਹੈ ਕਿ ਉਹ ਬ੍ਰਿਗੇਡੀਅਰ ਜਗਦੀਸ ਗਗਨੇਜਾ ਜੀ ਨੂੰ ਕਿਸੇ ਵੀ ਸਿਆਸੀ ਵਿਵਾਦ ਦਾ ਹਿੱਸਾ ਨਾ ਬਣਾਉਣ, ਹੋਰ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਉੱਤੇ ਸਿਆਸਤ ਹੋ ਸਕਦੀ ਹੈ|
ਵਿਜੇ ਸਾਂਪਲਾ

No comments:

Post a Comment