Friday, November 18, 2016

'20 ਨਵੰਬਰ ਨੂੰ ਹੁੰਮ-ਹੁੰਮਾ ਕੇ ਵੱਡੀ ਗਿਣਤੀ ਵਿਚ ਹਾਜ਼ਰ ਹੋਈਏ'

'20 ਨਵੰਬਰ ਨੂੰ ਹੁੰਮ-ਹੁੰਮਾ ਕੇ ਵੱਡੀ ਗਿਣਤੀ ਵਿਚ ਹਾਜ਼ਰ ਹੋਈਏ'
'ਭਾਜਪਾ ਦੇ ਹਰ ਇਕ ਵਰਕਰ ਲਈ ਹੁਣ ਮੈਦਾਨ 'ਚ ਡਟ ਜਾਣ ਦਾ ਵਕਤ ਆ ਗਿਆ ਹੈ'


ਸਾਥੀਓ, ਜਿਵੇਂ ਅਸੀ ਸਾਰੇ ਜਾਣਦੇ ਹਾਂ ਕਿ 20 ਨਵੰਬਰ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀਂ ਪ੍ਰਧਾਨ ਮਾਣਯੋਗ ਸ੍ਰੀ ਅਮਿਤ ਸ਼ਾਹ ਜੀ ਜਲੰਧਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਐਵਨਿੳੂ ਦੇ ਦੁਸ਼ਹਿਰਾ ਗਰਾਉਂਡ ਵਿਖੇ ਪਹੁੰਚ ਰਹੇ ਹਨ। ਉਹ ਇਥੇ ਬੂਥ ਪੱਧਰ ਦੇ ਵਰਕਰਾਂ ਨੂੰ ਆਗਾਮੀਂ ਵਿਧਾਨ ਸਭਾ ਚੋਣਾਂ ਵਿਚ ਕਿਵੇਂ ਨਿੱਤਰਨਾ, ਸਾਡੀ ਸਰਕਾਰ ਦੀ ਸੂਬੇ ਤੇ ਦੇਸ਼ ਲਈ ਕਾਰਗੁਜ਼ਾਰੀ ਅਤੇ ਆਗਾਮੀ ਪ੍ਰੋਗਰਾਮ ਸਬੰਧੀ ਸਾਡਾ ਮਾਰਗ ਦਰਸ਼ਨ ਕਰਨਗੇ।
ਸਾਥੀਓ, ਭਾਵੇਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਇਕ ਸਿਧਾਂਤਕ ਤੇ ਨਿਯਮਾਂ ਵਿਚ ਬੱਝ ਕੇ ਚੱਲਣ ਵਾਲੀ ਪਾਰਟੀ ਹੈ। ਇਸ ਦਾ ਹਰ ਇਕ ਕਾਰਕੁੰਨ ਪੂਰੇ ਅਨੁਸ਼ਾਸਨ ਵਿਚ ਰਹਿ ਕੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਂਦਾ ਹੈ। ਫਿਰ ਵੀ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਸਾਥੀ ਕਾਰਕੁੰਨਾਂ ਨੂੰ ਅਪੀਲ/ਬੇਨਤੀ ਕਰਾਂ ਕਿ ਹੁਣ ਜਦੋਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਨੂੰ ਵੀ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰਨ ਦੀ ਲੋੜ ਹੈ, ਤਦ ਹਰ ਇਕ ਵਰਕਰ ਦਾ ਇਹ ਅਖ਼ਲਾਕੀ ਫਰਜ਼ ਬਣਦਾ ਹੈ ਕਿ ਉਹ ਆਪਣੇ-ਆਪਣੇ ਖੇਤਰ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਕੇ ਇਸ ਮੈਦਾਨ-ਏ-ਜੰਗ ਵਿਚ ਡਟ ਜਾਣ। ਲਗਾਤਾਰ ਦੋ ਵਾਰ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਜੇਕਰ ਬਣੀ ਹੈ ਤਾਂ ਉਸ ਵਿਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਨਾਲ-ਨਾਲ ਪੰਜਾਬ ਦੇ ਹਰ ਭਾਜਪਾ ਵਰਕਰ ਦਾ ਬਰਾਬਰ ਦਾ ਯੋਗਦਾਨ ਰਿਹਾ ਹੈ। ਸੂਬੇ ਦੀ ਇਸ ਸਰਕਾਰ ਨੇ ਪੰਜਾਬ ਦੇ ਸਮੁੱਚੇ ਵਿਕਾਸ ਲਈ ਹਰ ਵਰਗ ਦੀ ਉਨਤੀ ਲਈ ਜਿਸ ਢੰਗ ਨਾਲ ਚੰਗਾ ਕਾਰਜ ਕੀਤਾ ਹੈ, ਉਸ ਨਾਲ ਭਾਜਪਾ ਦੇ ਵਰਕਰਾਂ ਦੇ ਨਾਲ-ਨਾਲ ਪੂਰੇ ਸੂਬੇ ਦਾ ਆਵਾਮ ਵੀ ਉਤਸ਼ਾਹਿਤ ਹੈ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਾਂ ਤੋਂ ਪ੍ਰਭਾਵਿਤ ਹੋਣ ਦੇ ਨਾਲ-ਨਾਲ ਮੁੜ ਨਾਲ ਖੜਨ ਲਈ ਤਿਆਰ ਹੈ। ਪਰ ਫਿਰ ਵੀ ਹੇਠਲੇ ਪੱਧਰ 'ਤੇ ਖ਼ਾਸ ਕਰਕੇ ਕਸਬਿਆਂ, ਪਿੰਡਾਂ ਆਦਿ ਵਿਚ ਭਰਮ ਭੁਲੇਖੇ ਪਾਉਣ ਅਤੇ ਸੂਬੇ ਦੇ ਸਧਾਰਨ ਵੋਟਰਾਂ ਨੂੰ ਕੁਝ ਸ਼ਰਾਰਤੀ ਸੋਚ ਵਾਲੀਆਂ ਪਾਰਟੀਆਂ ਦੇ ਲੀਡਰ ਗਲਤ ਢੰਗ ਨਾਲ ਉਕਸਾ ਰਹੇ ਹੋਣ, ਤਦ ਅਜਿਹੇ ਮੌਕੇ 'ਤੇ ਉਸ ਖੇਤਰ ਵਿਚ ਸੇਵਾਵਾਂ ਨਿਭਾਉਣ ਵਾਲੇ ਭਾਜਪਾ ਦੇ ਹਰ ਇਕ ਵਰਕਰ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੇ ਇਲਾਕੇ ਦੀ ਆਮ ਜਨਤਾ ਨੂੰ ਜਿੱਥੇ ਸੂਬਾ ਸਰਕਾਰ ਦੇ ਕਾਰਜਾਂ ਤੋਂ ਉਨ੍ਹਾਂ ਦੀਆਂ ਲੋਕ ਹਿਤੈਸ਼ੀ ਯੋਜਨਾਵਾਂ ਤੋਂ ਜਾਣੂ ਕਰਵਾਏ। ਇਸਦੇ ਨਾਲ ਹੀ ਮੋਦੀ ਸਰਕਾਰ ਵਲੋਂ ਲਗਾਤਾਰ ਕੀਤੇ ਗਏ ਦੇਸ਼ ਉਸਾਰੂ ਤੇ ਦਲੇਰੀ ਨਾਲ ਲਏ ਫੈਸਲਿਆਂ ਦੀ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਵੇ, ਓਥੇ ਉਨ੍ਹਾਂ ਝੂਠ ਦਾ ਪ੍ਰਚਾਰ ਕਰਨ ਵਾਲੀਆਂ ਪਾਰਟੀਆਂ ਦੇ ਕੱਚੇ ਚਿੱਠੇ ਲੋਕਾਂ ਨੂੰ ਜੱਗ ਜ਼ਾਹਰ ਕਰਨ।
ਭਾਰਤੀ ਜਨਤਾ ਪਾਰਟੀ ਚੋਣ ਪਿੜ ਵਿਚ ਨਿੱਤਰਨ ਲਈ ਵੀ ਤਿਆਰ ਹੈ। ਵਰਕਰਾਂ ਤੇ ਪੰਜਾਬ ਦੀ ਜਨਤਾ ਦੇ ਉਤਸ਼ਾਹ ਅਤੇ ਮਿਲ ਰਹੇ ਸਮਰਥਨ ਨੂੰ ਵੇਖਦਿਆਂ ਮੈਂ ਤੁਹਾਡਾ ਸਭ ਵਰਕਰਾਂ ਦਾ ਧੰਨਵਾਦੀ ਹਾਂ। ਤੁਹਾਡੀ ਮਿਹਨਤ ਸਦਕਾ ਮੈਨੂੰ ਇਹ ਵੀ ਯਕੀਨੀ ਹੈ ਕਿ ਸੂਬੇ ਵਿਚ ਤੀਜੀ ਵਾਰ ਗਠਜੋੜ ਦੀ ਸਰਕਾਰ ਹੀ ਬਣੇਗੀ। ਇਸ ਦੇ ਲਈ ਅੱਜ ਫਿਰ ਵਕਤ ਆ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹਰ ਵਿਅਕਤੀ ਚਾਹੇ ਉਹ ਕਿਸੇ ਵੀ ਅਹੁਦੇ ਤੇ ਹੋਵੇ ਜਾਂ ਰਿਹਾ ਹੋਵੇ, ਅੱਜ ਉਹ ਪਾਰਟੀ ਦਾ ਇਕ ਸਧਾਰਨ ਵਰਕਰ ਬਣ ਕੇ ਮੈਦਾਨ ਵਿਚ ਡਟਿਆ ਰਹੇਗਾ ਅਤੇ ਸਾਡੀ ਫਤਹਿ ਯਕੀਨੀ ਹੈ। ਸੋ ਅੰਤ ਵਿੱਚ ਮੈਂ ਆਪ ਸਭ ਨੂੰ ਫਿਰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਹੰਭਲਾ ਮਾਰਕੇ 20 ਨਵੰਬਰ ਨੂੰ ਹੁੰਮ-ਹੁੰਮਾ ਕੇ ਇੰਨੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਏ ਕਿ ਪੂਰੀ ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਤੀਸਰੀ ਵਾਰ ਵੀ ਸਰਕਾਰ ਅਕਾਲੀ-ਭਾਜਪਾ ਗੱਠਜੋੜ ਦੀ ਬਣੇਗੀ।

No comments:

Post a Comment