Wednesday, November 16, 2016

ਕਾਂਗਰਸ ਦੀ 'ਉਹ ਮਾਂ ਮਰ ਗਈ ਜਿਹੜੀ ਦਹੀ ਨਾਲ ਰੋਟੀ ਦਿੰਦੀ ਸੀ'

ਕਾਂਗਰਸ ਦੀ 'ਉਹ ਮਾਂ ਮਰ ਗਈ ਜਿਹੜੀ ਦਹੀ ਨਾਲ ਰੋਟੀ ਦਿੰਦੀ ਸੀ'

ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਆਖ਼ਰਕਾਰ ਅੱਜ ਸਤਲੁਜ-ਯਮੁਨਾ ਲਿੰਕ ਨਹਿਰ ਦਾ ਭੋਗ ਪਾ ਦਿੱਤਾ। ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਚੁੱਕੇ ਇਸ ਕਦਮ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸਮੁੱਚੇ ਮੰਤਰੀ ਮੰਡਲ ਨੂੰ ਵਧਾਈ। ਅੱਜ ਜਦੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਐੱਸਵਾਈਐੱਲ ਲਈ ਤਿੰਨ ਦਹਾਕੇ ਪਹਿਲਾਂ ਐਕਵਾਇਰ ਕੀਤੀ ਜ਼ਮੀਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਦੇ ਰਹੀ ਸੀ, ਉਦੋਂ ਮੀਡੀਆ ਵਿਚ ਇਕ ਹੋਰ ਰੌਚਕ ਖ਼ਬਰ ਸਾਹਮਣੇ ਆ ਰਹੀ ਸੀ। ਇਹ ਖ਼ਬਰ ਸੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਬਿਆਨ, ਜਿਸ ਵਿਚ ਉਹ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕਰ ਰਹੇ ਸਨ। ਵੈਸੇ ਤਾਂ ਉਨ੍ਹਾਂ ਦੇ ਪੰਜਾਬ ਵਿਚ ਸਾਥੀ ਕੈਪਟਨ ਅਮਰਿੰਦਰ ਸਿੰਘ ਵੀ ਇਹੀ ਕੋਸ਼ਿਸ਼ ਕਰ ਰਹੇ ਸਨ ਕਿ ਕਿਸੇ ਤਰ੍ਹਾਂ ਮਾਹੌਲ ਇਹ ਬਣ ਜਾਵੇ ਕਿ ਸਾਰੇ ਵਿਧਾਇਕ ਤੇ ਸੰਸਦ ਮੈਂਬਰ ਅਸਤੀਫ਼ਾ ਦੇ ਦੇਣ ਅਤੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਵੇ। ਪਾਣੀਆਂ ਦੇ ਕੇਸ ਦੀ ਪੈਰਵੀ ਲਈ ਸਰਕਾਰ ਨਾ ਖੜ੍ਹੇ ਅਤੇ ਪੰਜਾਬ ਨਾਲ ਕੀਤੇ ਧੋਖਿਆਂ ਦੇ ਇਤਿਹਾਸ ਨੂੰ ਬੂਰ ਪੈ ਜਾਏ ਅਤੇ ਅਦਾਲਤੀ ਡੰਡੇ ਨਾਲ ਹਰਿਆਣਾ ਪਾਣੀ ਲੈ ਜਾਵੇ। ਉਨ੍ਹਾਂ ਦੀ ਸੋਚ ਪਿੱਛੇ ਸਿਰਫ਼ 2017 ਦੀ ਚੋਣ ਹੈ, ਸ਼ਾਇਦ ਉਹ ਸੋਚਦੇ ਹੋਣ ਕਿ ਜੇਕਰ ਪੰਜਾਬ ਤੋਂ ਪਾਣੀ ਖੁੱਸ ਗਿਆ ਤਾਂ ਅਕਾਲੀ-ਭਾਜਪਾ ਸਰਕਾਰ ਦੀ ਬਦਨਾਮੀ ਹੋਵੇਗੀ ਅਤੇ ਉਨ੍ਹਾਂ ਦਾ ਸ਼ਾਇਦ ਨੰਬਰ ਲੱਗ ਜਾਵੇ। ਲੇਕਿਨ ਹੁੱਡਾ ਅਤੇ ਕੈਪਟਨ ਸ਼ਾਇਦ ਇਹ ਗੱਲ ਭੁੱਲ ਗਏ ਕਿ ਹੁਣ ਭਾਰਤ ਵਿਚ ਪੰਜਾਬ ਦੇ ਦੁਸਮਣਾਂ ਦਾ ਨਹੀਂ ਸਗੋਂ ਸੱਚ ਤੇ ਪਹਿਰਾ ਦੇਣ ਵਾਲੀ ਜਮਾਤ ਦਾ ਰਾਜ ਹੈ। ਜਿਸ ਵਲੋਂ ਕਿਸੇ ਵੀ ਰਾਜ ਨਾਲ ਧੋਖਾ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਘਟੀਆ ਤੇ ਸਿਆਸੀ ਲਾਹਾ ਲੈਣ ਲਈ ਚੁਣੀਆਂ ਹੋਈਆਂ ਸਰਕਾਰਾਂ ਨੂੰ ਭੰਗ ਕੀਤਾ ਜਾਂਦਾ ਹੈ। ਉਸ ਕਾਂਗਰਸੀ ਰਾਜ ਦੇ ਕਾਲੇ ਇਤਿਹਾਸ ਦਾ ਅੰਤ ਹੋ ਚੁੱਕਾ ਹੈ। ਸੂਬੇ ਦੇ ਲੋਕਾਂ ਦਾ ਦ੍ਰਿੜ ਵਿਸ਼ਵਾਸ ਹੈ ਕਿ ਪੰਜਾਬ ਦੀ ਸਹੀ ਨੁਮਾਇੰਦਗੀ ਜੇ ਕੋਈ ਕਰ ਸਕਦਾ ਹੈ ਤਾਂ ਉਹ ਹੈ ਅਕਾਲੀ-ਭਾਜਪਾ ਦੀ ਗੱਠਜੋੜ ਸਰਕਾਰ। ਜਿੱਥੇ ਲੋਕਾਂ ਨੇ ਸੂਬੇ ਦੇ ਹਿੱਤਾਂ ਲਈ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿਚ ਫ਼ਤਵਾ ਦੇਣ ਦਾ ਫੈਸਲਾ ਕਰ ਲਿਆ ਹੈ, ਉਥੇ ਅਕਾਲੀ-ਭਾਜਪਾ ਨੇ ਵੀ ਨਿਰਣਾ ਕਰ ਲਿਆ ਹੈ ਕਿ ਉਹ ਵੀ ਹੁਣ ਪੰਜਾਬ ਉਤੇ ਕਾਂਗਰਸ ਦੇ ਕਾਲੇ ਸਾਏ ਨੂੰ ਨਹੀਂ ਪੈਣ ਦੇਵੇਗੀ। ਕਾਂਗਰਸ ਦੀ ਪੰਜਾਬ ਦੇ ਪ੍ਰਤੀ ਬੇਮੁਖਤਾ ਤੇ ਗ਼ੈਰ-ਜਿੰਮੇਵਾਰਾਨਾ ਹਰਕਤਾਂ ਨੂੰ ਦੇਖ ਕੇ ਸੂਬੇ ਦੀ ਜਨਤਾ ਵਿਚ ਕਾਂਗਰਸ ਲਈ ੲਿਹ ਅਖਾਣ ਆਮ ਸੁਣਨ ਨੂੰ ਮਿਲਦਾ ਹੈ 
'ਉਹ ਮਾਂ ਮਰ ਗਈ ਜਿਹੜੀ ਦਹੀ ਨਾਲ ਰੋਟੀ ਦਿੰਦੀ ਸੀ'

No comments:

Post a Comment