Friday, November 18, 2016

ਗੁਲਾਮ ਨੱਬੀ ਅਜ਼ਾਦ, ਕੇਜਰੀਵਾਲ ਤੌ ਪ੍ਰਭਾਵਿੱਤ ਹੋ ਕੇ ਮੁਰਖਾ ਵਾਂਗ ਬਿਆਨਬਾਜੀ ਕਰ ਰਹੇ ਹਨ

ਗੁਲਾਮ ਨੱਬੀ ਅਜ਼ਾਦ, ਕੇਜਰੀਵਾਲ ਤੌ ਪ੍ਰਭਾਵਿੱਤ ਹੋ ਕੇ ਮੁਰਖਾ ਵਾਂਗ ਬਿਆਨਬਾਜੀ ਕਰ ਰਹੇ ਹਨ
- ਗ਼ੈਰ ਅਖਲਾਕੀ ਬਿਆਨਬਾਜੀ ਕਰਕੇ ਮੀਡੀਆ ਦੀਆਂ ਸੁਰਖ਼ੀਆਂ 'ਚ ਰਹਿਣਾਂ ਚਾਹੁੰਦੇ ਨੇ ਕਾਂਗਰਸੀ ਨੇਤਾ
- ਬਿਨਾਂ ਸਰਤ ਮਾਫੀ ਮੰਗਣ ਗੁਲਾਮ ਨਬੀ ਆਜਾਦ

ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਪਹਿਲੀ ਕਤਾਰ ਦੇ ਕਾਂਗਰਸੀ ਨੇਤਾ ੳੂਟ-ਪਟਾਂਗ ਬਿਅਾਨਬਾਜੀ ਿੲਸ ਕਰਕੇ ਕਰਦੇ ਹਨ ਕਿ ੳੁਹ ਮੀਡੀਅਾ ਦੀਅਾਂ ਸੁਰਖੀਅਾਂ ਵਿਚ ਬਣੇ ਰਹਿਣ; ਚਾਹੇ ਦੇਸ਼ ਦੀ ਜਨਤਾ ੳੁਨਾਂ ਪਸੰਦ ਕਰੇ ਜਾਂ ਨਾ ਕਰੇ, ਪਰ ੳੁਹ ਜੋ ਮੁੰਹ ਅਾਿੲਅਾ ਬੋਲਣਗੇ। ਪਰ
ਰਾਜ ਸਭਾ ਵਿੱਚ ਕਾਂਗਰਸ ਦੇ ਆਗੂ ਗੁਲਾਮ ਨਬੀ ਆਜਾਦ ਨੇ ਤੇ ਕੇਜਰੀਵਾਲ ਦੇ ਨਕਸ਼ੇ ਕਦਮ ਚਲਦਿਅਾ ਤਾਂ  ਹੱਦ ਹੀ ਮੁਕਾ ਦਿੱਤੀ ਦੇਸ਼ ਦੀ ਰਾਖੀ ਕਰਦੇ ਸਮੇ ਹੋੲੇ ਸਹੀਦਾ ਨੂੰ ਵੀ ਨਹੀ ਬੱਖਸ਼ਿਅਾ । ੳੁਨਾਂ ਵਲੋਂ ਦਿੱਤਾ ਗਿਆ ਬਿਆਨ,  ਕਿ ਪਾਕਿਸਤਾਨੀ ਅੱਤਵਾਦੀਆਂ ਨੇ ਉੜੀ ਵਿੱਚ  ਇੰਨ੍ਹੇ ਲੋਕ ਨਹੀਂ ਮਾਰੇ, ਜਿੰਨ੍ਹੇ ਨੋਟਬੰਦੀ ਤੋਂ ਬਾਅਦ ਮਾਰ ਗਏ, ਬਹੁਤ ਹੀ ਘਟੀਆਂ ਅਤੇ ਨੀਚ ਦਰਜੇ ਦੀ ਸਿਆਸਤ ਦਾ ਸਬੂਤ ਹੈ| ਇਹ ਪਾਕਿਸਤਾਨ ਨੂੰ ਕਲੀਨਚਿੱਟ ਦੇਣ ਵਾਲਾ ਰਾਸਟਰ ਵਿਰੋਧੀ ਬਿਆਨ ਹੈ| ਸੰਸਦ ਤੋਂ ਸੜ੍ਹਕ ਤੱਕ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਕੇਂਦਰ ਸਰਕਾਰ ਦੀ ਕਾਲੇਧੰਨ, ਭ੍ਰਿਸਟਾਚਾਰ ਵਿਰੋਧੀ ਲੜਾਈ ਵਿੱਚ ਮੋਦੀ ਦੇ ਨਾਲ ਖੜ੍ਹੇ ਹਨ| ਇਸ ਇਤਹਾਸਕ ਕਦਮ ਨੂੰ ਝੁਠਲਾਉਣ ਲਈ ਸੰਸਦ ਵਿੱਚ ਕਾਂਗਰਸੀਆਂ ਦੀਆਂ ਨੋਟਬੰਦੀ ਖਿਲਾਫ ਦਲੀਲਾਂ ਲੋਕਾਂ ਦੇ ਹਜਮ ਨਹੀਂ ਹੋ ਰਹੀਆਂ| ਵਿਰੋਧੀ ਧਿਰ ਦੀ ਸੰਸਦ ਵਿੱਚ ਹੋੲੀ ਬਹਿਸ ਦੀ ਸੱਥਾਂ ਵਿੱਚ ਖਿੱਲੀ ਉਡ ਰਹੀ ਹੈ| ਇਸ ਲਈ ਬਹਿਸ ਤੋਂ ਭੱਜਣ ਲਈ ਗੁਲਾਮ ਨਬੀ ਨੇ ਬਹਾਨਾ ਲੱਭਿਆ ਗਿਆ ਹੈ| ਦੇਸ ਵਿਰੋਧੀ ਬਿਆਨ ਦੇ ਕੇ ਜਾਣਬੁੱਝ ਕੇ ਬਹਿਸ ਦਾ ਰੁਖ ਬਦਲਿਆ ਗਿਆ ਅਤੇ ਸਦਨ ਵਿੱਚ ਹਾਂ ਪੱਖੀ ਚਰਚਾ ਕਰਨ ਦੀ ਬਜਾੲੇ ਸਦਨ ਦੀ ਕਾਰਵਾਈ ਵਿੱਚ ਵਿਘਨ ਖੜ੍ਹਾ ਕਰਨ ਦੇ ਹਾਲਾਤ ਪੈਦਾ ਕਰ ਦਿੱਤੇ ਹਨ| ਵੈਸੇ ਤਾਂ ਕਾਂਗਰਸ ਦੀ ਚਿੰਤਾਂ ਸੁਭਾਵਿਕ ਹੈ ਕਿਉਂਕਿ 70 ਸਾਲ ਦੀ ਸੱਤਾ ਵਿੱਚ ਕਮਾਏ  ਕਾਲੇ ਪੈਸੇ ਦਾ ਇੱਕਦਮ ਖਾਤਮਾ ਹੋ ਗਿਆ, ਦੁੱਖ ਤਾਂ ਲੱਗਣਾ ਹੀ ਹੈ| ਪਰ ਸਿਆਸਤ ਲਈ ਦੇਸ ਹਿੱਤਾਂ ਦੀ ਬਲੀ ਸਹਿਣਯੋਗ ਨਹੀਂ ਹੈ| ਗੁਲਾਮ ਨਬੀ ਆਜਾਦ ਨੂੰ ਦੇਸ ਤੋਂ ਬਿਨ੍ਹਾਂ ਸਰਤ ਮਾਫੀ ਮੰਗਣੀ ਚਾਹੀਦੀ ਹੈ| ਰਾਜ ਸਭਾ ਦੇ ਚੇਅਰਮੈਨ ਨੂੰ ਚਾਹੀਦਾ ਹੈ ਕਿ ਉਹ ਇਸ ਦਾ ਖੁਦ ਹੀ ਨੋਟਿਸ ਲੈਣ ਅਤੇ ਗੁਲਾਮ ਨਬੀ ਆਜਾਦ ਨੂੰ ਮਾਫੀ ਮੰਗਣ ਤੱਕ ਸਦਨ ਵਿੱਚ ਆਉਣ ਤੋਂ ਰੋਕਣ | 

No comments:

Post a Comment