Popular Posts

Wednesday, November 9, 2016

"ਨਰਿੰਦਰ ਮੋਦੀ ਕਾ ਕੋਈ ਨਹੀਂ ਹੈ ਸਾਨੀ, ਯੇਹ ਬਾਤ ਸਾਰੀ ਦੁਨਿਆ ਨੇ ਮਾਨੀ"

"ਨਰਿੰਦਰ ਮੋਦੀ ਕਾ ਕੋਈ ਨਹੀਂ ਹੈ ਸਾਨੀ, ਯੇਹ ਬਾਤ ਸਾਰੀ ਦੁਨਿਆ ਨੇ ਮਾਨੀ"
 "ਅੱਛੇ ਦਿਨ ਦਿਖਣ ਲੱਗੇ"
500 ਤੇ 1000 ਰੁਪਏ ਦੇ ਨੋਟ ਬੰਦ ਹੋਣ ਨਾਲ ਕਾਲੀ ਕਮਾਈ ਕਰਨ ਵਾਲਿਆਂ ਦੇ ਬੁਰੇ ਦਿਨ ਸੁਰੂ ਹੋ ਗਏ ਹਨ| ਇਹ ਇਤਿਹਾਸਕ ਫੈਸਲਾ ਭਾਰਤੀ ਲੋਕਾਂ ਦੀ ਅੱਛੇ ਦਿਨ ਸੁਰੂ ਹੋਣ ਦਾ ਸਭ ਤੋਂ ਵੱਡਾ ਸਬੂਤ ਹੈ| ਮੋਦੀ ਸਰਕਾਰ ਦੇ ਇੱਕ ਫੈਸਲੇ ਨਾਲ  ਹੀ ਅਰਬਾਂ ਖਰਬਾਂ ਦਾ ਕਾਲਾ ਧੰਨ , ਜਾਅਲੀ ਕਰੰਸੀ ਅਤੇ ਭ੍ਰਿਸਟ ਕਮਾਈ ਖਾਕ ਹੋ ਗਈ ਹੈ| ਇਸ ਫੈਸਲੇ ਨਾਲ ਅੱਛੇ ਦਿਨਾਂ ਦੀ ਆਮਦ ਸਾਫ ਦਿਖਣ ਲੱਗੀ ਹੈ|

500 ਤੇ 1000 ਦੇ ਨੋਟ ਬੰਦ ਕਰਨਾ ਦਾ ਫੈਸਲਾ ਪ੍ਰਧਾਨ ਪ੍ਰਧਾਨ ਦੀ ਦ੍ਰਿੜ, ਦੂਰਦਰਸੀ ਅਤੇ ਸਟੀਕ ਇੱਛਾ ਸ਼ਕਤੀ ਦਾ ਸਭ ਤੋਂ ਵੱਡਾ ਪ੍ਰਮਾਣ | ਪ੍ਰਧਾਨ ਮੰਤਰੀ ਖਿਲਾਫ ਜੁਮਲੇਬਾਜੀ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਨੇ ਇੱਕ ਹੀ ਫੈਸਲੇ ਰਾਹੀ ਜਵਾਬ ਦੇ ਦਿੱਤਾ ਹੈ| ਇਸ ਨੂੰ ਪੰਜਾਬੀ ਦੇ ਅਖਾਣਾਂ ਦੀ ਭਾਸਾ ਵਿੱਚ ਕਹੀਏ ਤਾਂ ਕਹਿ ਸਕਦੇ ਹਾਂ ,

"ਵਿਰੋਧੀਆਂ ਦੀ ਟੱਕ ਟੱਕ ਮੋਦੀ ਦੀ ਇੱਕੋ ਸੱਟ"

ਸਰਜੀਕਲ ਸਟਰਾਇਕਸ ਵਾਲੀ ਸਰਕਾਰ
500 ਅਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਨਾਲ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਹੋ ਗਏ ਹਨ ਜਿਹੜੇ ਕੇਂਦਰ ਸਰਕਾਰ ਨੂੰ ਸੂਟ ਬੂਟ ਦੀ ਸਰਕਾਰ ਕਹਿੰਦੇ ਸਨ| ਉੜੀ ਚ ਅੱਤਵਾਦੀ ਹਮਲੇ ਤੋਂ ਪਾਕਿਸਤਾਨ ਵਿੱਚ ਜਾ ਕੇ ਅੱਤਵਾਦੀਆਂ ਖਿਲਾਫ ਸਰਜੀਕਲ ਸਟਰਾਇਕ ਅਤੇ ਹੁਣ ਕਾਲੇਧੰਨ ਅਤੇ ਜਾਅਲੀ ਕਰੰਸੀ ਅਤੇ ਭ੍ਰਿਸਟਾਚਾਰ ਖਿਲਾਫ ਸਰਜੀਕਲ ਸਟਰਾਇਕ ਨੇ ਮੁਲਕ ਦੀ ਜਨਤਾ ਨੂੰ ਮਾਣ ਮਹਿਸੂਸ ਕਵਾਇਆ ਹੈ| ਸੱਚ ਮੁੱਚ ਅਜਿਹੇ ਫੈਸਲੇ 56" ਇੰਚ ਦਾ ਸੀਨਾ ਰੱਖਣ ਵਾਲਾ ਹੀ ਲੈ ਸਕਦਾ ਹੈ|

ਦੇਸ਼ ਤੇ ਲੋਕਾਂ ਨੂੰ ਲੁੱਟਣ ਵਾਲਿਆਂ ਦੇ ਬੁਰੇ ਦਿਨ ਸ਼ੁਰੂ

ਆਜ਼ਾਦ  ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਰਥਿਕ ਫਰੰਟ ਉੱਤੇ ਚੁੱਕਿਆ ਗਿਆ ਸਭ ਤੋਂ ਦਲੇਰਾਨਾ ਤੇ ਇਤਿਹਾਸਕ ਕਦਮ ਹੈ| ਪ੍ਰਧਾਨ ਮੰਤਰੀ ਵਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਫੈਸਲਾ ਜਿੰਨੀ ਸਪੱਸ਼ਟਤਾ ਅਤੇ ਸਟੀਕਤਾ ਨਾਲ ਲਿਆ ਗਿਆ ਹੈ | ਉਸ ਨੇ ਜਨਤਾ ਨੂੰ ਹੈਰਾਨ ਅਤੇ ਮਾਇਆ ਉੱਤੇ ਕੁੰਡਲੀ ਮਾਰ ਕੇ ਬੈਠੇ ਲੋਕਾਂ ਪਰੇਸ਼ਾਨ ਕਰ ਦਿੱਤਾ ਹੈ| ਇਸ ਫੈਸਲੇ ਨਾਲ ਮੁਲਕ ਨੂੰ ਤਿੰਨ ਵੱਡੇ ਲਾਭ ਹੋਣੇ ਹਨ| ਪਹਿਲਾ ਸਰਕਾਰ ਦੀਆਂ ਅਪੀਲਾਂ ਦੇ ਬਾਵਜੂਦ ਕਾਲੇਧਨ ਨੂੰ ਜਨਤਕ ਨਾ ਕਰਨ ਵਾਲੇ ਦੇ ਖਜਾਨੇ ਮਿੱਟੀ ਹੋਣ ਜਾਣਗੇ ਅਤੇ ਕਾਲਾ ਧਨ ਮਾਰਕੀਟ ਵਿੱਚੋਂ ਇੱਕ ਵਾਰ ਪੂਰੀ ਤਰ੍ਹਾਂ ਖਤਮ ਹੋ ਜਾਏਗਾ| ਦੂਜਾ ਇਸ ਨਾਲ ਦੇਸ਼ ਦੀ ਆਰਥਿਕਤਾ ਦੇ ਸਮਾਂਤਰ ਚੱਲਣ ਵਾਲੀ ਜਾਅਲੀ ਕਰੰਸੀ ਦੀ ਮਾਰਕੀਟ ਸੁਆਹ ਹੋ ਗਈ ਹੈ| ਇਸ ਵਿੱਚ ਵੀ ਅੱਤਵਾਦ ਨੂੰ ਫੰੰਡਿਗ ਕਰਨ ਅਤੇ ਭਾਰਤ ਦੀ ਆਰਥਿਕਤਾ ਦਾ ਨੁਕਸਾਨ ਪਹੁੰਚਾਉਣ ਦੇ ਦੁਸ਼ਮਣ ਦੇਸ਼ਾਂ  ਦੇ ਮਨਸੂਬਿਆਂ ਉੱਤੇ ਪਾਣੀ ਫਿਰ ਗਿਆ ਹੈ| ਤੀਜਾ ਇਸ ਨਾਲ ਭ੍ਰਿਸਟਾਚਾਰ ਰਾਹੀ ਪੈਸਾ ਇਕੱਠਾ ਕਰਨ ਵਾਲੇ ਰੁਝਾਨ ਨੂੰ ਵੀ ਠੱਲ ਪਏਗੀ| ਸਰਕਾਰ ਦੇ ਇਸ ਇਤਿਹਾਸਕ ਫੈਸਲੇ ਕਾਰਨ ਕੁਝ ਆਮ ਲੋਕਾਂ ਨੂੰ ਮੁਸ਼ਕਲਾਂ ਆਣੀਆਂ ਹਨ| ਪਰ ਦੇਸ ਦੇ ਵਡੇਰੇ ਹਿੱਤਾਂ ਲਈ ਅਸੀ ਸਾਰੇ ਇਨ੍ਹਾਂ ਮੁਸ਼ਕਲਾਂ ਨੂੰ ਮਿਲਕੇ ਪਾਰ ਕਰ ਲਵਾਂਗੇ| ਪ੍ਰਧਾਨ ਮੰਤਰੀ ਨੇ ਇਹ ਫੈਸਲਾ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੀ ਭਲਾਈ ਲਈ ਕਿਸੇ ਵੀ ਵੱਡੇ ਤੋਂ ਵੱਡੇ ਫੈਸਲੇ ਲੈਣ ਤੋਂ ਨਹੀਂ ਕਤਰਾਉਦੀ | ਆਮ ਜਨਤਾ ਦੇ ਅੱਛੇ ਦਿਨ ਤਾਂ ਅਜੇ ਹੌਲੀ ਹੌਲੀ ਆਉਦੇ ਦਿਖਣਗੇ ਪਰ ਦੇਸ਼ ਅਤੇ ਜਨਤਾ ਦੀ ਲੁੱਟ ਕਰਨ ਵਾਲਿਆਂ ਦੀ ਬੁਰੇ ਦਿਨ ਸਾਫ ਦਿਖਣ ਲੱਗੇ ਹਨ|

No comments:

Post a Comment