Saturday, December 3, 2016

ਨੋਟਬੰਦੀ ਉਸ ਦਵਾਈ ਵਾਂਗ ਹੈ, ਜੋ ਪੀਣ ਲੱਗਿਆਂ ਬਹੁਤ ਕੌੜੀ ਲੱਗਦੀ ਹੈ ਪਰ ਬਿਮਾਰੀ ਨੂੰ ਜੜੋਂ ਖ਼ਤਮ ਕਰ ਦਿੰਦੀ ਹੈ

ਨੋਟਬੰਦੀ ਉਸ ਦਵਾਈ ਵਾਂਗ ਹੈ, ਜੋ ਪੀਣ ਲੱਗਿਆਂ ਬਹੁਤ ਕੌੜੀ ਲੱਗਦੀ ਹੈ ਪਰ ਬਿਮਾਰੀ ਨੂੰ ਜੜੋਂ ਖ਼ਤਮ ਕਰ ਦਿੰਦੀ ਹੈ

ਨੋਟਬੰਦੀ ਦੀਆਂ ਕਤਾਰਾਂ ਘੱਟ ਹੋਈਆਂ ਹਨ ਪਰ ਅਜੇ ਮੁੱਕੀਆਂ ਨਹੀਂ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਲਏ ਨੋਟਬੰਦੀ ਦੇ ਇਤਿਹਾਸਕ ਫੈਸਲੇ ਨਾਲ ਲੋਕ ਕਾਫੀ ਮੁਸਕਲਾਂ ਵਿਚੋਂ ਗੁਜ਼ਰ ਰਹੇ ਹਨ। ਲੇਕਿਨ ਮੀਡੀਆ ਵਲੋਂ ਇਸ ਦਰਦ ਨੂੰ ਬਹੁਤ ਹੀ ਹਊਏ ਵਜੋਂ ਦਿਖਾਇਆ ਜਾ ਰਿਹਾ ਹੈ, ਖ਼ਾਸ ਕਰਕੇ ਟੀਵੀ ਚੈਨਲ ਇਸ ਮੁੱਦੇ 'ਤੇ ਆਪਣੀ ਕਵਰੇਜ ਵਿਚ ਨੋਟਬੰਦੀ ਦੇ ਦੂਰਦਰਸ਼ੀ ਪ੍ਰਭਾਵ, ਆਰਥਿਕਤਾ ਨਾਲ ਜੁੜੇ ਪਹਿਲੂ ਅਤੇ ਫੈਸਲੇ ਪਿਛਲੀ ਨੈਤਿਕ ਸੋਚ ਨੂੰ ਵਿਸਾਰ ਰਹੇ ਹਨ। 
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਜਦੋਂ ਨੋਟਬੰਦੀ ਦਾ ਐਲਾਨ ਕੀਤਾ ਸੀ ਤਾਂ ਰਾਸ਼ਟਰ ਦੇ ਨਾਮ ਸੰਦੇਸ਼ ਵਿਚ ਕਿਹਾ ਸੀ ਕਿ ਇਸ ਫੈਸਲੇ ਨਾਲ ਦੇਸ਼ ਵਾਸੀਆਂ ਨੂੰ ਮੁਲਕ ਦੇ ਵਡੇਰੇ ਹਿੱਤਾਂਂ ਲਈ ਮੁਸਕਲਾਂ ਝੱਲਣ ਲਈ ਤਿਆਰ ਰਹਿਣਾ ਪਏਗਾ। ਪ੍ਰਧਾਨ ਮੰਤਰੀ ਨੇ ਲੋਕਾਂ ਤੋਂ ਮਹਿਜ 50 ਦਿਨ ਮੰਗੇ ਸਨ ਅਤੇ ਅਜੇ ਸਿਰਫ਼ 25 ਦਿਨ ਹੀ ਹੋਏ ਹਨ। ਬੈਂਕਾਂ ਅੱਗੇ ਲੱਗੀਆਂ ਕਤਾਰਾਂ ਹੁਣ ਕਾਫੀ ਘਟ ਗਈਆਂ ਹਨ, ਪਰੰਤੂ ਲੋਕ ਅਜੇ ਵੀ ਮੁਸ਼ਕਿਲ ਦੌਰ ਵਿਚੋਂ ਲੰਘ ਰਹੇ ਹਨ। ਪ੍ਰਧਾਨ ਮੰਤਰੀ ਤੇ ਸਰਕਾਰ ਨੂੰ ਇਸ ਦਾ ਅਹਿਸਾਸ ਭਲੀਭਾਂਤ ਹੈ ਅਤੇ ਦਿਨ ਰਾਤ ਇੱਕ ਕਰਕੇ ਇਸ ਦੇ ਹੱਲ ਕੱਢਣ ਦੇ ਲਗਾਤਾਰ ਯਤਨ ਹੋ ਰਹੇ ਹਨ। ਇਸ ਸਭ ਦੇ ਬਾਵਜੂਦ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਦੇ ਨਾਲ ਹਨ, ਪਰੰਤੂ ਵਿਰੋਧੀ ਪਾਰਟੀਆਂ ਤੇ ਮੀਡੀਆ ਦਾ ਕੁਝ ਹਿੱਸਾ ਸਿਰਫ਼ ਨਾਂਹਪੱਖੀ ਪ੍ਰਚਾਰ ਵਿਚ ਲੱਗਿਆ ਹੋਇਆ ਹੈ। ਮੰਜਿਲਾਂ ਕੁਰਬਾਨੀ ਤੋਂ ਬਿਨ੍ਹਾ ਸਰ ਨਹੀਂ ਹੁੰਦੀਆਂ, ਦੇਸ਼ ਦੀ ਆਜ਼ਾਦੀ ਲਈ ਸਾਡੇ ਬਜੁਰਗਾਂ ਨੇ ਕੁਰਬਾਨੀਆਂ ਕੀਤੀਆਂ ਸਨ, ਲੇਕਿਨ ਉਨ੍ਹਾਂ ਕੁਰਬਾਨੀਆਂ ਤੋਂ ਹਾਸਲ ਹੋਈ ਆਜ਼ਾਦੀ ਦਾ ਮੁੱਲ ਕੀ ਹੋਏ ਨੁਕਸਾਨ ਨਾਲ ਤੋਲਿਆ ਜਾ ਸਕਦਾ ਹੈ?
ਨੋਟਬੰਦੀ ਉਸ ਦਵਾਈ ਵਾਂਗ ਹੈ ਜੋ ਪੀਣ ਲੱਗਿਆਂ ਬਹੁਤ ਕੌੜੀ ਲੱਗਦੀ ਹੈ ਪਰ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀ ਹੈ। ਕਤਾਰਾਂ ਵਿਚ ਲੱਗ ਕੇ ਤੇ ਖਰਚਿਆਂ ਨੂੰ ਕੰਟਰੋਲ ਕਰਕੇ, ਸੰਜਮ ਨਾਲ ਦਿਨ ਕੱਟਣ ਦਾ ਜਿਹੜਾ ਮੁੱਲ ਦੇਸ਼ ਤਾਰ ਰਿਹਾ ਹੈ, ਉਹ ਸਭ ਕੁਝ ਭੁੱਲ ਜਾਏਗਾ ਜਦੋਂ ਨੋਟਬੰਦੀ ਨਾਲ ਕਾਲਾਧਨ ਖ਼ਤਮ ਹੋ ਜਾਵੇਗਾ ਅਤੇ ਭ੍ਰਿਸ਼ਟਾਚਾਰ ਮੁਕਤ ਸੂਰਜ ਦਾ ਮੁਲਕ ਵਿਚ ਉਦੈ ਹੋਏਗਾ। ਇਸ ਲਈ ਪ੍ਰਧਾਨ ਮੰਤਰੀ ਜੀ ਨੇ ਭਰਿਸ਼ਟਾਚਾਰ ਨੂੰ ਨਕੇਲ ਪਾਉਣ ਲਈ ਜਿਥੇ ਦੇਸ਼ ਵਾਸੀਆ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਉਥੇ ਆਪਣੇ ਵਰਕਰਾਂ ਨੂੰ ਵੀ ਇਸ ਇਮਤਿਹਾਨ ਵਿਚੋਂ ਪਾਸ ਹੋਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਦੇ ਹਰੇਕ ਸੰਸਦ ਮੈਂਬਰ ਤੇ ਵਿਧਾਇਕ ਨੂੰ 9 ਨਵੰਬਰ ਤੋਂ 30 ਦਸੰਬਰ ਤੱਕ ਆਪਣੇ ਬੈਂਕ ਖਾਤਿਆਂ ਵਿਚ ਕੀਤੇ ਲੈਣ-ਦੇਣ ਦੀ ਜਾਣਕਾਰੀ 1 ਜਨਵਰੀ ਤੱਕ ਪਾਰਟੀ ਦਫ਼ਤਰ ਵਿਚ ਪਹੁੰਚਦੀ ਕਰਨ ਬਾਰੇ ਕਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਭਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਵਾਲਾ ਇਹ ਬੜਾ ਦਲੇਰਾਨਾ ਫੈਸਲਾ ਹੈ। ਆਓ, ਸਾਰੇ ਮਿਲਕੇ ਸੁਨਹਿਰੀ ਸਵੇਰ ਦੇ ਲਈ ਪ੍ਰਧਾਨ ਮੰਤਰੀ ਜੀ ਦੀ ਉਸਾਰੂ ਸੋਚ ਨੂੰ ਅੰਦੋਲਨ ਸਮਝ ਕੇ ਕੰਮ ਕਰੀਏ।

No comments:

Post a Comment